ਮੋਂਤੇਵੀਦਿਓ
ਦਿੱਖ
ਮੋਂਤੇਵੀਦਿਓ | |
|---|---|
![]() | |
| Interactive map of ਮੋਂਤੇਵੀਦਿਓ | |
| ਉੱਚਾਈ | 43 m (141 ft) |
| ਸਮਾਂ ਖੇਤਰ | ਯੂਟੀਸੀ−3 |
| • ਗਰਮੀਆਂ (ਡੀਐਸਟੀ) | ਯੂਟੀਸੀ−2 |
ਮੋਂਤੇਵੀਦਿਓ ਜਾਂ ਮੋਂਤੇਵੀਦੇਓ (ਅੰਗਰੇਜ਼ੀ ਉੱਚਾਰਨ ਵਿੱਚ ਮੋਂਟੇਵੀਡੀਓ) (ਸਪੇਨੀ ਉਚਾਰਨ: [monteβiˈðe.o]) ਉਰੂਗੁਏ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਸ ਦੀ ਸਥਾਪਨਾ ਬਰੂਨੋ ਮਾਰੀਸੀਓ ਦੇ ਜ਼ਾਬਾਲਾ ਵੱਲੋਂ ਲਾ ਪਲਾਤਾ ਬੇਟ ਉੱਤੇ ਚੱਲਦੇ ਸਪੇਨੀ-ਪੁਰਤਗਾਲੀ ਤਕਰਾਰ ਦੇ ਮੱਦੇਨਜ਼ਰ ਅਤੇ ਪੁਰਤਗਾਲੀ ਬਸਤੀ ਕੋਲੋਨੀਆ ਦੇਲ ਸਾਕਰਾਮੈਂਤੋ ਦੇ ਵਿਰੋਧ ਵਿੱਚ 1726 ਵਿੱਚ ਕੀਤੀ ਗਈ ਸੀ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 1,319,108 (ਉਰੂਗੁਏ ਦੀ ਲਗਭਗ ਅੱਧੀ ਅਬਾਦੀ) ਸੀ।[1] ਇਸ ਦਾ ਖੇਤਰਫਲ 530 ਵਰਗ ਕਿ.ਮੀ. ਹੈ ਅਤੇ ਇਹ ਪੱਛਮ ਤੋਂ ਪੂਰਬ ਤੱਕ ਲੈ ਕੇ 20 ਕਿਲੋਮੀਟਰ ਲੰਮਾ ਹੈ। ਇਹ ਅਮਰੀਕੀ ਮਹਾਂਦੀਪਾਂ ਦੀ ਸਭ ਤੋਂ ਦੱਖਣੀ ਅਤੇ ਦੁਨੀਆਂ ਦੀ ਤੀਜੀ ਸਭ ਤੋਂ ਵੱਧ ਦੱਖਣੀ ਵਿਸ਼ਵਵਿਆਪੀ ਰਾਜਧਾਨੀ ਹੈ ਅਤੇ ਇਹ ਦੇਸ਼ ਦੇ ਦੱਖਣੀ ਤਟ ਉੱਤੇ ਰਿਓ ਦੇ ਲਾ ਪਲਾਤਾ (ਪਲੇਟ ਜਾਂ ਚਾਂਦੀ ਨਦੀ) ਦੇ ਉੱਤਰ-ਪੂਰਬੀ ਕੰਢੇ ਉੱਤੇ ਸਥਿੱਤ ਹੈ।
ਹਵਾਲੇ
[ਸੋਧੋ]- ↑ "Censos 2011 Montevideo". INE. 2012. Archived from the original on 11 ਨਵੰਬਰ 2012. Retrieved 3 September 2012.
{{cite web}}: Unknown parameter|dead-url=ignored (|url-status=suggested) (help)
ਸ਼੍ਰੇਣੀਆਂ:
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using infobox settlement with unknown parameters
- Pages using infobox settlement with missing country
- CS1 errors: unsupported parameter
- Flagicons with missing country data templates
- ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ
- ਉਰੂਗੁਏ ਦੇ ਸ਼ਹਿਰ
- Pages using the Kartographer extension
